ਸੱਤ ਰੰਗ ਧਰਮ ਨਿਸ਼ਾਨ

  • ਨਿਸ਼ਾਨ ਸਾਹਿਬ ਲਈ ਲਿਖਤ ਪਹਿਲੀ ਹਾਡ਼ ੨੦੧੨ ਬਿਕ੍ਰਮੀ ਨੂੰ ਹੋਈ ।
  • ੧੭ ਹਾਡ਼ ੨੦੧੨ ਬਿਕਮੀ ਨੂੰ ਸੱਤ ਰੰਗ ਦਾ ਨਿਸ਼ਾਨ ਸਾਹਿਬ ਕਾਕਾ ਜਗਦੀਸ਼ ਸਿੰਘ ਦੀ ਸਸਕਾਰ ਵਾਲੀ ਜਗ੍ਹਾ ਹਰਿ ਭਗਤ ਦਵਾਰ ਜੇਠੂਵਾਲ ਚੜ੍ਹਾਇਆ ਗਿਆ ਅਤੇ ਵਿਹਾਰ ਹੋਇਆ ।
  • ਸੱਤ ਰੰਗ (ਉਪਰ ਤੋਂ ਥੱਲੇ :- ਲਾਲ, ਸੁਨਿਹਰੀ, ਗੁਲਾਬੀ, ਚਿੱਟਾ, ਪੀਲਾ, ਨੀਲਾ, ਕਾਲਾ) ਜੋਤ ਦੇ ਪ੍ਰਕਾਸ਼ ਨੂੰ ਦੱਸਦੇ ਹਨ ।
  • ਸੱਤਾਂ ਰੰਗਾਂ ਦੇ ਉਤੇ ਸੱਤਾਂ ਦੀਪਾਂ ਦੇ ਨਾਮ ਲਿਖੇ ਹੋਏ ਹਨ ਅਤੇ ਉਪਰ ਜੈਕਾਰਾ ਲਿਖਿਆ ਹੋਇਆ ਹੈ ।
  • ਨਿਸ਼ਾਨ ਸਾਹਿਬ ਦੀ ਲੰਬਾਈ ਅਤੇ ਚੌਡ਼ਾਈ ਸਾਢੇ ਤਿੰਨ ਤਿੰਨ ਹੱਥ (੬੩ ਇੰਚ) ਹੈ ।
  • ਸੱਤਾਂ ਪੱਟੀਆਂ ਦੀ ਚੌਡ਼ਾਈ ਨੌ ਨੌ ਇੰਚ ਹੈ ।
  • ਨਿਸ਼ਾਨ ਸਾਹਿਬ ਚਵੀ ਹੱਥ (੩੬ ਫੁੱਟ) ਉੱਚਾ ਹੈ ।
  • ੫ ਪੋਹ ੨੦੨੧ ਬਿਕ੍ਰਮੀ ਦੇ ਹੁਕਮ ਮੁਤਾਬਕ ੬ ਪੋਹ ਤੋਂ ੨੫ ਪੋਹ ਤੱਕ ਹਰ ਰੋਜ ਸਵੇਰੇ ਸਾਢੇ ਦਸ ਵਜੇ ਸੱਤ ਰੰਗ ਨਿਸ਼ਾਨ ਚੜ੍ਹਾਇਆ ਜਾਂਦਾ ਅਤੇ ਸ਼ਾਂਮ ਸੂਰਜ ਛਿਪਦੇ ਦੀ ਲਾਲੀ ਨਾਲ ਉਤਾਰ ਲਿਆ ਜਾਂਦਾ ।
  • ੨੬ ਪੋਹ ਨੂੰ ਸਵੇਰੇ ਸਾਢੇ ਦਸ ਵਜੇ ਚੜ੍ਹਾ ਕੇ ਫਿਰ ਨਹੀਂ ਉਤਾਰਿਆ ।
  • ਹੋਰ ਜਾਣਕਾਰੀ ਲਈ ਪੜ੍ਹੋ : ਸੱਤ ਰੰਗ ਨਿਸ਼ਾਨ

सत्त रंग धर्म निशान

  • निशान साहिब लई लिखत पहली हाढ़ २०१२ बिक्रमी नूं होयी ।
  • १७ हाढ़ २०१२ बिक्रमी नूं सत्त रंग दा निशान साहिब काका जगदीश सिंघ दी संस्कार वाली जग्हा हरि भगत दवार जेठूवाल चढ़ाया गया अते विहार होया ।
  • सत्त रंग (उपर तों थल्ले :- लाल, सुनेहरी, गुलाबी, चिट्टा, पीला, नीला, काला) जोत दे प्रकाश नूं दस्सदे हन ।
  • सत्तां रंगां दे उते सत्तां दीपां दे नाम लिखे होए हन अते ऊपर जैकारा लिख्या होया है ।
  • निशान साहब दी लम्बायी अते चौढ़ाई साढे तिन्न तिन्न हथ्थ (६३ इंच) है ।
  • सत्तां पट्टियां दी चौढ़ाई नौ नौ इंच है ।
  • निशान साहब चवी हथ्थ (३६ फुट्ट) उच्चा है ।
  • ५ पोह २०२१ बिक्रमी दे हुक्म मुताबक ६ पोह तों २५ पोह तक हर रोज सवेरे साढे दस वजे सत्त रंग निशान चढ़ाया जांदा अते शाम सूरज छिपदे दी लाली नाल उतार ल्या जांदा ।
  • २६ पोह नूं सवेरे साढे दस वजे चढ़ा के फिर नहीं उतारया ।
  • होर जाणकारी लई पढ़ो : सत्त रंग निशान